ਨਵੀਂ ਦਿੱਲੀ: ਭਾਰਤੀ ਜਲ ਸੈਨਾ ਵਿਚ ਤਿੰਨ ਦੇਸ਼ ਵਿਚ ਹੀ ਬਣੇ ਵਿਕਸਿਤ ਹਲਕੇ ਹੈਲੀਕੌਪਟਰ (ਏਐਲਐਚ ਐਮਕੇ ਥ੍ਰੀ) ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦੀ ਵਰਤੋਂ ਖ਼ੁਫੀਆ ਮਿਸ਼ਨਾਂ ਤੇ ਤੱਟ ਰੱਖਿਆ ਲਈ ਕੀਤੀ ਜਾਵੇਗੀ। ਤਿੰਨ ਹੈਲੀਕੌਪਟਰ ਐਚਏਐਲ ਵੱਲੋਂ ਬਣਾਏ ਗਏ ਹਨ। ਇਨ੍ਹਾਂ ਨੂੰ ਪੂਰਬੀ ਕਮਾਨ, ਵਿਸ਼ਾਖਾਪਟਨਮ ਵਿਚ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ। ਜਲ ਸੈਨਾ ਨੇ ਕਿਹਾ ਕਿ ਇਹ ਹੈਲੀਕੌਪਟਰ ਸਮਰੱਥਾ ਵਿਚ ਕਾਫ਼ੀ ਵਾਧਾ ਕਰਨਗੇ। ਨਵੇਂ ਹੈਲੀਕੌਪਟਰਾਂ ਨੂੰ ਅਤਿ-ਆਧੁਨਿਕ ਰਾਡਾਰ, ਇਲੈਕਟ੍ਰੋ-ਆਪਟੀਕਲ ਉਪਕਰਨ ਨਾਲ ਲੈਸ ਕੀਤਾ ਗਿਆ ਹੈ। -ਪੀਟੀਆਈ