ਲਖਨਊ, 1 ਅਗਸਤ
ਇੱਥੋਂ ਦੇ ਮਸ਼ਹੂਰ ਮੰਦਰ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਇਹ ਫ਼ੈਸਲਾ ਮੰਦਰ ਟਰੱਸਟ ਨੂੰ ਮਿਲੀ ਧਮਕੀ ਤੋਂ ਬਾਅਦ ਕੀਤਾ ਗਿਆ। ਟਰੱਸਟ ਨੂੰ ਮਿਲੇ ਪੱਤਰ ਵਿਚ ਅਹਿਮ ਮੰਦਰਾਂ ਅਤੇ ਆਰਐਸਐਸ ਦੇ ਮੁੱਖ ਦਫ਼ਤਰ ’ਤੇ ਹਮਲੇ ਦੀ ਚਿਤਾਵਨੀ ਦਿੱਤੀ ਗਈ ਹੈ। ਲਖਨਊ ਪੁਲੀਸ ਕਮਿਸ਼ਨਰ ਡੀਕੇ ਠਾਕੁਰ ਨੇ ਕਿਹਾ ਕਿ ਪੁਲੀਸ ਧਮਕੀ ਪੱਤਰਾਂ ਸਬੰਧੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਮਕੀ ਕਾਰਨ ਮੰਦਰਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਪੁਲੀਸ ਦੀਆਂ ਟੀਮਾਂ ਅਜਿਹੇ ਮਾਮਲਿਆਂ ਵਿਚ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀਆਂ ਹਨ। ਪੁਲੀਸ ਕਈ ਸ਼ੱਕੀਆਂ ਦੇ ਮੋਬਾਈਲ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਪੁਲੀਸ ਕਰਵਾਈ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਅਲੀਗੰਜ ਹਨੂਮਾਨ ਮੰਦਰ ਦੇ ਸਟਾਫ ਨੂੰ ਵੀ ਅਜਿਹਾ ਹੀ ਧਮਕੀ ਪੱਤਰ ਮਿਲਿਆ ਸੀ। ਇਸ ਵਿਚ ਮੁਲਜ਼ਮਾਂ ਨੇ ਮੰਗ ਕੀਤੀ ਸੀ ਕਿ ਹਾਲ ਹੀ ਵਿਚ ਏਟੀਐੱਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਰਿਹਾਅ ਕੀਤਾ ਜਾਵੇ। -ਆਈਏਐਨਐਸ