ਲਖਨਊ, 13 ਅਗਸਤ
ਉਤਰ ਪ੍ਰਦੇਸ਼ ਵਿੱਚ ਸਲਮਾਨ ਸਦਿੱਕੀ ਨਾਮ ਦੇ ਵਿਅਕਤੀ ਨੇ ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਅਤੇ ਪਟੀਸ਼ਨ ਕਾਰਕੁਨ ਦੇਵਿੰਦਰ ਤਿਵਾੜੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਯੂਪੀ ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂ ਆਗੂ ਤਿਵਾੜੀ ਨੂੰ ਭੇਜੇ ਪੱਤਰ ਵਿੱਚ ਇਸ ਵਿਅਕਤੀ ਨੇ ਉਸ ਨੂੰ ਅਤੇ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। -ਏਐੱਨਆਈ