ਨਵੀਂ ਦਿੱਲੀ, 25 ਫਰਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਬਾਰੇ ‘ਮਾਸਕੋ ਸਮਝੌਤਾ’ ਲਾਗੂ ਕਰਨ ਅਤੇ ਫ਼ੌਜਾਂ ਪਿੱਛੇ ਹਟਾਉਣ ਦੇ ਹਾਲਾਤ ਦੀ ਨਜ਼ਰਸਾਨੀ ਬਾਰੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਕੀਤੀ। ਜੈਸ਼ੰਕਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਬੈਠਕ ਦੌਰਾਨ ਪਿਛਲੇ ਸਾਲ 10 ਸਤੰਬਰ ਨੂੰ ਮਾਸਕੋ ’ਚ ਜੈਸ਼ੰਕਰ ਅਤੇ ਵਾਂਗ ਵਿਚਕਾਰ ਪੰਜ ਨੁਕਾਤੀ ਸਮਝੌਤਾ ਹੋਇਆ ਸੀ। -ਪੀਟੀਆਈ