ਨਵੀਂ ਦਿੱਲੀ, 25 ਸਤੰਬਰ
ਅਦਾਕਾਰਾ ਸ਼ਬਾਨਾ ਆਜ਼ਮੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫਿਲਮ ਜਗਤ ਦੀਆਂ ਹਸਤੀਆਂ ਜੇ ਸੱਤਾਧਾਰੀ ਧਿਰ ਤੋਂ ਸਵਾਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਖ਼ਤ ਨਤੀਜੇ ਭੁਗਤਣੇ ਪੈਂਦੇ ਹਨ, ਉਹ ਉਨ੍ਹਾਂ ਨੂੰ ਮਸਲਿਆਂ ’ਤੇ ਬੋਲਣ ਤੋਂ ਰੋਕਦੇ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਅਸਹਿਮਤ ਹੋਣ ਦਾ ਅਧਿਕਾਰ ਹੈ ਅਤੇ ਜਿਹੜੇ ਲੋਕ ਕੁਝ ਕਹਿਣ ਲਈ ਅੱਗੇ ਆਉਂਦੇ ਹਨ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਭਾਰਤੀ ਵਿਦਿਆਰਥੀ ਸੰਸਦ ਵਿੱਚ ‘ਸੇੈਲਬਿ੍ਰਿਟੀਜ਼ ਐਂਡ ਸਟਾਰਡਮ: ਦਿ ਗੁੱਡ, ਦਿ ਬੈਡ ਐਂਡ ਦਿ ਅਗਲੀ ‘ਵਿਸ਼ੇ’ ਤੇ ਵਰਚੁਅਲ ਸੈਸ਼ਨ ਵਿਚ ਹਿੱਸਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਕਲਾ ਨੂੰ ਪਰਿਵਰਤਨ ਲਿਆਉਣ ਦੇ ਮਾਧਿਅਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ।-ਏਜੰਸੀ