ਨਵੀਂ ਦਿੱਲੀ, 13 ਅਗਸਤ
ਆਲ ਇੰਡੀਆ ਫੁਟਬਾਲ ਫੈਡਰੈਸ਼ਨ ਨੇ ਅੱਜ ਐਲਾਨ ਕੀਤਾ ਕਿ ਥਾਮਸ ਡੈਨਰਬੀ ਤੁਰੰਤ ਪ੍ਰਭਾਵ ਨਾਲ ਭਾਰਤੀ ਮਹਿਲਾ ਸੀਨੀਅਰ ਕੌਮੀ ਟੀਮ ਦੇ ਮੁੱਖ ਕੋਚ ਵਜੋਂ ਕਾਰਜਭਾਰ ਸੰਭਾਲਣਗੇ। ਸਵੀਡਨ ਦੇ ਥਾਮਸ ਡੈਨਰਬੀ (62) ਇਸ ਤੋਂ ਪਹਿਲਾਂ ਭਾਰਤ ਦੀ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਟੀਮ ਦੇ ਇੰਚਾਰਜ ਸਨ। ਉਨ੍ਹਾਂ ਨੂੰ ਏਐੱਫਸੀ ਏਸ਼ਿਆਈ ਕੱਪ ਦੀ ਤਿਆਰੀ ’ਚ ਮਦਦ ਕਰਨ ਲਈ ਕੌਮੀ ਮਹਿਲਾ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ। ਇਹ ਟੂਰਨਾਮੈਂਟ ਅਗਲੇ ਸਾਲ (2022 ’ਚ) 20 ਜਨਵਰੀ ਤੋਂ 6 ਫਰਵਰੀ ਤੱਕ ਹੋਵੇਗਾ। ਏਆਈਐੱਫਐੱਫ ਵੱਲੋਂ ਜਾਰੀ ਬਿਆਨ ’ਚ ਥਾਮਸ ਡੈਨਰਬੀ ਨੇ ਕਿਹਾ ਕਿ ਭਾਰਤ ਦੀ ਸੀਨੀਅਰ ਮਹਿਲਾ ਟੀਮ ਦਾ ਮੁੱਖ ਕੋਚ ਬਣਨਾ ਮਾਣ ਵਾਲੀ ਗੱਲ ਹੈ। -ਪੀਟੀਆਈ