ਸ੍ਰੀਨਗਰ, 3 ਅਕਤੂਬਰ
ਫੌਜ ਨੇ ਜੰਮੂ-ਕਸ਼ਮੀਰ ਦੇ ਊੜੀ ਖੇਤਰ ਵਿੱਚੋਂ ਕੰਟਰੋਲ ਰੇਖਾ ਨੇੜਿਉਂ ਤੀਹ ਕਿਲੋ ਪਾਬੰਦੀਸ਼ੁਦ ਨਸ਼ੀਲਾ ਪਦਾਰਥ ਕੀਤਾ ਹੈ ਜਿਸ ਦੀ ਕੀਮਤ 25 ਕਰੋੜ ਹੈ। ਇਹ ਜਾਣਕਾਰੀ ਐਤਵਾਰ ਨੂੰ ਪੁਲੀਸ ਨੇ ਸਾਂਝੀ ਕੀਤੀ।
ਬਾਰਾਮੂਲਾ ਦੇ ਐੱਸਐੱਸਪੀ ਰਈਸ ਮੁਹੰਮਦ ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਊੜੀ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਭਾਰਤੀ ਦਸਤਿਆਂ ਨੂੰ ਹਲਚਲ ਹੁੰਦੀ ਦਿਖਾਈ ਦਿੱਤੀ। ਇਸ ਇਲਾਕੇ ਦੀ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਐੱਸਐੱਸਪੀ ਨੇ ਦੱਸਿਆ ਕਿ ਪਾਕਿਸਤਾਨੀ ਨਿਸ਼ਾਨ ਵਾਲੇ ਦੋ ਬੈਗਾਂ ਵਿੱਚੋਂ 25 ਤੋਂ 30 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ। -ਪੀਟੀਆਈ