ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟਵਿਟਰ ’ਤੇ ਟਵੀਟ ਕਰਦਿਆਂ ਕੌਮੀ ਵੈਕਸੀਨ ਰਣਨੀਤੀ ਬਣਾਉਣ ਦੀ ਮੰਗ ਕਰਦਿਆਂ ਦਾਅਵਾ ਕੀਤਾ,‘ਸਰਕਾਰ ਦੀ ਅਤਿ-ਮਾੜੀ ਨੀਤੀ ਕਾਰਨ ਮੁਲਕ ਵਿੱਚ ਤੀਜੀ ਲਹਿਰ ਜ਼ਰੂਰ ਆ ਜਾਵੇਗੀ। ਇਸ ਮਾੜੀ ਨੀਤੀ ਦੇ ਅਮਲ ਨੂੰ ਦੁਹਰਾਉਣ ਦਾ ਜੋਖਮ ਨਹੀਂ ਲਿਆ ਜਾ ਸਕਦਾ। ਭਾਰਤ ਨੂੰ ਉਚਿਤ ਵੈਕਸੀਨ ਨੀਤੀ ਦੀ ਲੋੜ ਹੈ।’ ਗੰਗਾ ਨਦੀ ਵਿੱਚੋਂ ਲਾਸ਼ਾਂ ਮਿਲਣ ਦੇ ਮਾਮਲੇ ’ਚ ਟਵੀਟ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਾਂ ਗੰਗਾ ਨੂੰ ਰੁਆਉਣ ਦਾ ਦੋਸ਼ ਵੀ ਲਾਇਆ। -ਪੀਟੀਆਈ