ਅਦਿਤੀ ਟੰਡਨ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 23 ਨਵੰਬਰ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਮੁਖੀ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਦੇਸ਼ ਵਿੱਚ ਕਰੋਨਾਵਾਇਰਸ ਦੀ ਤੀਸਰੀ ਲਹਿਰ ਆਉਣ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਸਵਾਨੀ ਫਲੂ (ਐੱਚ1ਐੱਨ1) ਵਰਗਾ ਹੈ ਜੋ ਕਿ ਖਤਮ ਹੋ ਜਾਵੇਗਾ ਪਰ ਜਿਨ੍ਹਾਂ ਲੋਕਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੈ, ਉਨ੍ਹਾਂ ’ਤੇ ਵਾਇਰਸ ਪ੍ਰਭਾਵ ਪਾ ਸਕਦਾ ਹੈ ਪਰ ਫੇਰ ਵੀ ਕਰੋਨਾ ਵਾਇਰਸ ਉਨਾਂ ਭਿਆਨਕ ਰੂਪ ਨਹੀਂ ਧਾਰ ਸਕਦਾ ਜਿਨਾਂ ਇਸ ਨੇ ਪਿੱਛਲੇ ਸਮੇਂ ਵਿੱਚ ਧਾਰਿਆ ਸੀ। ਡਾ. ਗੁਲੇਰੀਆ, ਜੋ ਕਿ ਕੋਵਿਡ-19 ਟਾਸਕਫੋਰਸ ਦਾ ਹਿੱਸਾ ਵੀ ਹਨ, ਨੇ ਕਿਹਾ ਕਿ ਫਿਲਹਾਲ ਭਾਰਤ ਵਿੱਚ ਕੋਵਿਡ ਵੈਕਸੀਨੇਸ਼ਨ ਦੇ ਬੂਸਟਰ ਡੋਜ਼ ਦੀ ਲੋੜ ਨਹੀਂ ਹੈ ਅਤੇ ਕਰੋਨਾ ਵੈਕਸੀਨ ਦੇ ਡੋਜ਼ ਵਾਇਰਸ ਨੂੰ ਮਾਤ ਦੇਣ ਲਈ ਕਾਫੀ ਹਨ।