ਨਵੀਂ ਦਿੱਲੀ, 12 ਅਪਰੈਲ
ਭਾਰਤੀ ਹਵਾਈ ਫ਼ੌਜ ਦੇ ਮੁਖੀ ਵਿਵੇਕ ਰਾਮ ਚੌਧਰੀ ਨੇ ਅੱਜ ਕਿਹਾ ਕਿ ਭਵਿੱਖ ਦੇ ਯੁੱਧ ਹਾਈਬ੍ਰਿਡ ਹੋਣਗੇ, ਜਿਨ੍ਹਾਂ ਵਿੱਚ ਆਰਥਿਕ ਪਾਬੰਦੀਆਂ, ਸੂਚਨਾਵਾਂ ਵਿੱਚ ਰੁਕਾਵਟ, ਕੰਪਿਊਟਰ ਵਾਇਰਸ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਜਾਵੇਗੀ। ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਵਿੱਚ ਉਨ੍ਹਾਂ ਨੇ ਇਹ ਗੱਲ ਕਹੀ।