ਨਵੀਂ ਦਿੱਲੀ, 16 ਅਗਸਤ
ਇਕ ਅਧਿਐਨ ਮੁਤਾਬਕ ਵਾਤਾਵਰਨ ਤਬਦੀਲੀ ਕਰਕੇ 2060 ਤੱਕ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਵੱਡੀ ਕਿੱਲਤ ਰਹੇਗੀ। ਕੌਮਾਂਤਰੀ ਖੋਜਾਰਥੀਆਂ ਦੀ ਟੀਮ ਦਾ ਦਾਅਵਾ ਹੈ ਕਿ ਤਿੱਬਤੀ ਪਠਾਰ, ਜਿਸ ਨੂੰ ਏਸ਼ੀਆ ਦਾ ‘ਵਾਟਰ ਟਾਵਰ’ ਵੀ ਕਿਹਾ ਜਾਂਦਾ ਹੈ, ਵਗਦੇ ਪਾਸੇ ਵੱਲ ਰਹਿੰਦੇ ਕਰੀਬ 2 ਅਰਬ ਲੋਕਾਂ ਤੱਕ ਤਾਜ਼ਾ ਪਾਣੀ ਪਹੁੰਚਾਉਂਦਾ ਹੈ। ‘ਨੇਚਰ ਕਲਾਈਮੇਟ ਚੇਂਜ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਵਾਤਾਵਰਨ ਬਾਰੇ ਕਮਜ਼ੋਰ ਨੀਤੀ ਦੀ ਸਥਿਤੀ ਵਿੱਚ ਵਾਤਾਵਰਨ ਤਬਦੀਲੀ ਕਰਕੇ ਖਿੱਤੇ ਵਿੱਚ ਪਾਣੀ ਦੇ ਭੰਡਾਰਨ ਵਿੱਚ ਵੱਡਾ ਨਿਘਾਰ ਵੇਖਣ ਨੂੰ ਮਿਲੇਗਾ। ਖੋਜਾਰਥੀਆਂ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਕੇਂਦਰੀ ਏਸ਼ੀਆ ਤੇ ਅਫ਼ਗ਼ਾਨਿਸਤਾਨ ’ਚ ਪਾਣੀ ਦੀ ਸਪਲਾਈ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ ਜਦੋਂਕਿ ਉੱਤਰੀ ਭਾਰਤ ਤੇ ਪਾਕਿਸਤਾਨ ਵਿੱਚ ਸਦੀ ਦੇ ਮੱਧ ਵਿੱਚ ਪਾਣੀ ਦੀ ਵੱਡੀ ਕਿੱਲਤ ਰਹੇਗੀ। -ਪੀਟੀਆਈ