ਚੇਨਈ, 28 ਅਗਸਤ
ਨਿੱਜੀ ਏਅਰਲਾਈਨ ਇੰਡੀਗੋ ਦੀ ਦੁਬਈ ਜਾ ਰਹੀ ਉਡਾਣ ’ਚ ਬੰਬ ਹੋਣ ਦੀ ਅੱਜ ਫੋਨ ’ਤੇ ਮਿਲੀ ਧਮਕੀ ਅਫ਼ਵਾਹ ਨਿਕਲੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਕੰਟਰੋਲ ਰੂਮ ‘ਤੇ ਅਣਪਛਾਤੀ ਕਾਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਜਾਂਚ ਕੀਤੀ ਪਰ ਉਸ ਵਿਚੋਂ ਅਜਿਹੀ ਕੋਈ ਵਸਤੂ ਨਹੀਂ ਮਿਲੀ। ਜਹਾਜ਼ ਨੇ ਸਵੇਰੇ 7.20 ‘ਤੇ ਰਵਾਨਾ ਹੋਣਾ ਸੀ ਤੇ ਜਾਂਚ ਕਰਨ ਤੋਂ ਬਾਅਦ ਉਸ ਨੇ ਆਪਣੀ ਮੰਜ਼ਿਲ ਲਈ ਉਡਾਣ ਭਰੀ।