ਟੋਕੀਓ, 24 ਮਈ
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਦੁਵੱਲੀ ਗੱਲਬਾਤ ਦੌਰਾਨ ਇਥੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਕਿਹਾ ਕਿ ਅਜਿਹਾ ਬਹੁਤ ਕੁੱਝ ਹੈ ਜੋ ਦੋਵੇਂ ਮੁਲਕ ਕਰ ਸਕਦੇ ਹਨ। ਇਸ ਦੌਰਾਨ ਸ੍ਰੀ ਬਾਇਡਨ ਨੇ ਕਿਹਾ ਕਿ ਉਹ ਭਾਰਤ ਤੇ ਅਮਰੀਕਾ ਭਾਈਵਾਲੀ ਨੂੰ ਧਰਤੀ ਦੀ ਸਭ ਤੋਂ ਨਜ਼ਦੀਕੀ ਭਾਈਵਾਲੀ ਬਣਾਉਣ ਲਈ ਪ੍ਰਤੀਬੱਧ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰਣਨੀਤਿਕ ਭਾਈਵਾਲੀ ਸਹੀ ਅਰਥਾਂ ਵਿੱਚ ਵਿਸ਼ਵਾਸ ’ਤੇ ਅਧਾਰਤ ਹੈ।