ਤਿਰੂਵਨੰਤਪੁਰਮ, 30 ਅਗਸਤ
ਕਾਂਗਰਸ ਨੇ ਦਾਅਵਾ ਕੀਤਾ ਕਿ ਪਾਰਟੀ ਵਿੱਚ ਜੀ- 23 ਦਾ ਕੋਈ ਵਜੂਦ ਨਹੀਂ ਹੈ । ਪਾਰਟੀ ਤੋਂ ਨਾਰਾਜ਼ ਆਗੂਆਂ ਦੇ ਸਮੂਹ ਦੀ ਅਗਵਾਈ ਕਰਨ ਵਾਲੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਕਾਂਗਰਸ ਛੱਡਣ ਤੋਂ ਕੁਝ ਦਿਨ ਬਾਅਦ, ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਜੀ-23 ਮੀਡੀਆ ਦੀ ਉਪਜ ਹੈ। ਉਨ੍ਹਾਂ ਅਜਿਹਾ ਮਿੱਥ ਕਾਇਮ ਰੱਖਣ ਲਈ ਮੀਡੀਆ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਜੀ-23 ਤੁਹਾਡੀ ਕਲਪਨਾ ਹੈ। ਜੀ-23 ਹੁਣ ਕਿੱਥੇ ਹੈ? ਇਹ ਕਦੇ ਮੌਜੂਦ ਨਹੀਂ ਸੀ। ਤੁਸੀਂ ਜੀ-23 ਦੀ ਮਿੱਥ ਨੂੰ ਕਿਉਂ ਕਾਇਮ ਕਰ ਰਹੇ ਹੋ।” ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੇ ਆਗਾਮੀ ਭਾਰਤ ਜੋੜੋ ਯਾਤਰਾ ਪ੍ਰੋਗਰਾਮ ਵਿੱਚ ਨਾਰਾਜ਼ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।-ਏਜੰਸੀ