ਨਵੀਂ ਦਿੱਲੀ: ਉੱਤਰੀ ਅੰਡੇਮਾਨ ਸਮੁੰਦਰ ’ਤੇ ਬਣੇ ਭਾਰੀ ਦਬਾਅ ਖੇਤਰ ਦੇ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋਣ ਦਾ ਖਤਰਾ ਘੱਟ ਹੈ ਅਤੇ ਇਸ ਦੇ ਥਾਂਡਵੇ ਸਥਿਤ ਦੱਖਣੀ ਮਿਆਂਮਾਰ ਤੱਟ ਤੋਂ ਪਹਿਲਾਂ ਦੇ ਮੁਕਾਬਲੇ ਘੱਟ ਤੀਬਰਤਾ ਨਾਲ ਲੰਘ ਜਾਣ ਦੀ ਉਮੀਦ ਹੈ। ਭਾਰਤ ਦੇ ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਇਸ ਭਾਰੀ ਦਬਾਅ ਦੇ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋਣ ਦਾ ਖਦਸ਼ਾ ਹੈ। ਵਿਭਾਗ ਮੁਤਾਬਕ ਹੁਣ ਇਹ ਅੰਡੇਮਾਨ ਤੋਂ ਦੂਰ ਲਗਪਗ ਉੱਤਰ ਵਾਲੇ ਪਾਸੇ ਵੱਲ ਵਧੇਗਾ। ਇਸ ਦੌਰਾਨ ਅੰਡੇਮਾਨ ਟਾਪੂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਆਸ ਹੈ। -ਪੀਟੀਆਈ