ਲਖਨਊ, 18 ਜੁਲਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਪਹੁੰਚ ਕੇ ਉੱਥੇ ਦਾਖ਼ਲ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਪੀਜੀਆਈ ਦੇ ਅਧਿਕਾਰਤ ਬੁਲੇਟਿਨ ਮੁਤਾਬਕ ਸ਼ਨਿਚਰਵਾਰ ਨੂੰ ਕਲਿਆਣ ਸਿੰਘ ਵੱਲੋਂ ਸਾਹ ਲੈਣ ’ਚ ਸ਼ਿਕਾਇਤ ਕਰਨ ਮਗਰੋਂ ਉਨ੍ਹਾਂ ਦੀ ਹਾਲਤ ਵਿਗੜ ਗਈ। ਬੁਲੇਟਿਨ ਮੁਤਾਬਕ ਉਨ੍ਹਾਂ ਦੀ ਆਕਸੀਜਨ ਥੈਰੇਪੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਸਾਰੇ ਲੋੜੀਂਦੇ ਬਲੱਡ ਟੈਸਟ ਕਰਵਾਏ ਗਏ।
ਉਨ੍ਹਾਂ ਦੇ ਇਲਾਜ ਲਈ ਦਿਲ, ਨਾੜੀ, ਸ਼ੂਗਰ ਅਤੇ ਗੁਰਦਿਆਂ ਦੇ ਰੋਗਾਂ ਸਬੰਧੀ ਮਾਹਿਰ ਡਾਕਟਰਾਂ ਤੋਂ ਰਾਇ ਲਈ ਗਈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
-ਆਈਏਐੱਨਐੱਸ