ਕਾਨਪੁਰ: ਇੱਥੇ ਇੱਕ ਵਿਅਕਤੀ ਵੱਲੋਂ 19 ਸਾਲਾ ਮਹਿਲਾ ਸਕੱਤਰ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਦਸਵੀਂ ਮੰਜ਼ਿਲ ਤੋਂ ਥੱਲੇ ਸੁੱਟ ਦਿੱਤਾ। ਕਥਿਤ ਦੋਸ਼ੀ ਡੇਅਰੀ ਅਪਰੇਟਰ ਪ੍ਰਤੀਕ ਵੈਸ਼ (40) ਨੇ ਪਹਿਲਾਂ ਪੁਲੀਸ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਪਰ ਬਾਅਦ ’ਚ ਆਪਣਾ ਗੁਨਾਹ ਕਬੂਲ ਕਰ ਲਿਆ। ਕਥਿਤ ਦੋਸ਼ੀ ਪਹਿਲਾਂ ਮਹਿਲਾ ਮੁਲਾਜ਼ਮ ਨੂੰ ਕੰਮ ਦੇ ਬਹਾਨੇ ਕਲਿਆਣਪੁਰ ਸਥਿਤ ਆਪਣੇ ਘਰ ਲੈ ਗਿਆ। ਪਹਿਲਾਂ ਉਸ ਨੇ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਬੰਧ ਬਣਾਉਣ ਦਾ ਯਤਨ ਕੀਤਾ ਪਰ ਉਸ ਵੱਲੋਂ ਮਨ੍ਹਾ ਕਰਨ ’ਤੇ ਉਸ ਨੇ ਉਸ ਨਾਲ ਜਬਰ-ਜਨਾਹ ਕੀਤਾ। ਡੀਸੀਪੀ (ਪੱਛਮੀ) ਬੀਬੀਜੀਟੀਐੱਸ ਮੂਰਤੀ ਨੇ ਕਿਹਾ ਕਿ ਘਟਨਾ ਮਗਰੋਂ ਪੀੜਤਾ ਵੱਲੋਂ ਮਾਮਲਾ ਪੁਲੀਸ ਕੋਲ ਲਿਜਾਣ ਬਾਰੇ ਆਖਣ ’ਤੇ ਕਥਿਤ ਦੋਸ਼ੀ ਨੇ ਉਸ ਨੂੰ ਬਾਲਕਨੀ ਤੋਂ ਥੱਲੇ ਸੁੱਟ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। -ਪੀਟੀਆਈ