ਜੰਮੂ, 29 ਮਈ
ਪੁਲਵਾਮਾ ਵਿਚ ਅਤਿਵਾਦੀਆਂ ਨਾਲ ਲੜਾਈ ਵਿਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰੰਕਰ ਧੌਂਦਿਆਲ ਦੀ ਪਤਨੀ ਨਿਕਿਤਾ ਕੌਲ ਅੱਜ ਫੌਜ ਵਿਚ ਸ਼ਾਮਲ ਹੋ ਗਈ ਹੈ। ਫੌਜ ਦੀ ਉਤਰੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਨੇ ਤਾਮਿਲਨਾਡੂ ਦੇ ਚੇਨੱਈ ਵਿਚ ਅਧਿਕਾਰੀਆਂ ਦੀ ਸਿਖਲਾਈ ਅਕਾਦਮੀ ਵਿੱਚ ਉਸ ਨੂੰ ਸਟਾਰ ਲਾਏ। ਇਸ ਤੋਂ ਬਾਅਦ ਪੀਆਰਓ ਊਧਮਪੁਰ ਨੇ ਟਵੀਟ ਕੀਤਾ ਕਿ ਪੁਲਵਾਮਾ ਵਿਚ ਦੇਸ਼ ਖਾਤਰ ਆਪਣੀ ਜਾਨ ਵਾਰਨ ਵਾਲੇ ਮੇਜਰ ਵਿਭੂਤੀ ਸ਼ੰਕਰ ਨੂੰ ਮਰਨਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਤੇ ਅੱਜ ਉਨ੍ਹਾਂ ਦੀ ਪਤਨੀ ਨੇ ਸਰਵੋਤਮ ਸ਼ਰਧਾਂਜਲੀ ਦਿੰਦੇ ਹੋਏ ਫੌਜ ਦੀ ਵਰਦੀ ਪਾ ਲਈ ਹੈ। -ਪੀਟੀਆਈ