ਨਵੀਂ ਦਿੱਲੀ, 27 ਜੂਨ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼(ਏਮਸ) ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਬੱਚਿਆਂ ਲਈ ਕੋਵਿਡ-19 ਟੀਕਿਆਂ ਦੀ ਉਪਲੱਬਧਤਾ ਮਹੱਤਵਪੂਰਨ ਮੀਲ ਪੱਥਰ ਹੋਵੇਗੀ ਅਤੇ ਸਕੂਲ ਖੋਲ੍ਹਣ ਅਤੇ ਬਾਹਰ ਦੀਆਂ ਗਤੀਵਿਧੀਆਂ ਲਈ ਰਾਹ ਪੱਧਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਤੰਬਰ ਤੱਕ ਭਾਰਤ ਬਾਇਓਟੈੱਕ ਦੇ ਟੀਕਾ ਕੋਵੈਕਸੀਨ ਦੇ ਦੋ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ’ਤੇ ਕੀਤੀ ਗਈ ਪਰਖ ਦੇ ਪੜਾਅ ਦੋ ਅਤੇ ਤਿੰਨ ਦੇ ਅੰਕੜੇ ਆਉਣ ਦੀ ਉਮੀਦ ਹੈ।