ਆਗਰਾ(ਉਤਰ ਪ੍ਰਦੇਸ਼): ਕੋਵਿਡ-19 ਮਹਾਮਾਰੀ ਕਾਰਨ ਕਰੀਬ ਦੋ ਮਹੀਨਿਆਂ ਤੋਂ ਬੰਦ ਤਾਜ ਮਹਿਲ ਅਤੇ ਕੇਂਦਰ ਵੱਲੋਂ ਸੁਰੱਖਿਅਤ ਹੋਰਨਾਂ ਇਤਿਹਾਸਕ ਥਾਵਾਂ ਨੂੰ 16 ਜੂਨ ਤੋਂ ਮੁੜ ਖੋਲ੍ਹ ਦਿੱਤਾ ਜਾਵੇਗਾ। ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੇੈਲਾਨੀ ਦਾਖਲਾ ਟਿਕਟ ਆਨਲਾਈਨ ਬੁੱਕ ਕਰ ਸਕਣਗੇ। ਆਫ ਲਾਈਨ ਟਿਕਟਾਂ ਦੀ ਵਿਕਰੀ ਨਹੀਂ ਹੋਵੇਗੀ। -ਏਜੰਸੀ