ਨਵੀਂ ਦਿੱਲੀ, 23 ਫਰਵਰੀ
ਉੱਤਰਾਖੰਡ ਦੇ ਸਿਹਤ ਵਿਭਾਗ ਨੇ 7 ਫਰਵਰੀ ਨੂੰ ਚਮੋਲੀ ਵਿੱਚ ਹੋਈ ਤਬਾਹੀ ਕਾਰਨ ਲਾਪਤਾ ਲੋਕਾਂ ਨੂੰ “ਮ੍ਰਿਤਕ” ਐਲਾਨਣ ਦਾ ਫੈਸਲਾ ਕੀਤਾ ਹੈ। ਲਾਪਤਾ ਹੋਏ 204 ਲੋਕਾਂ ਵਿਚੋਂ ਖੋਜ ਅਤੇ ਬਚਾਅ ਕਰਮਚਾਰੀਆਂ ਨੇ 69 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ 135 ਅਜੇ ਵੀ ਲਾਪਤਾ ਹਨ। ਹੁਣ ਵਿਭਾਗ ਨੇ ਇਨ੍ਹਾਂ 135 ਵਿਅਕਤੀਆਂ ਨੂੰ ਮ੍ਰਿਤਕ ਐਲਾਨਣ ਦਾ ਫ਼ੈਸਲਾ ਕੀਤਾ ਹੈ।