ਦੁਬਈ, 28 ਅਪਰੈਲਫ਼ਾਰਸ ਦੀ ਖਾੜੀ ਵਿਚ ਅਮਰੀਕੀ ਜੰਗੀ ਜਹਾਜ਼ ਨੇ ਇਰਾਨ ਦੇ ਨੀਮ ਫ਼ੌਜੀ ਬਲ ਰੈਵੋਲੂਸ਼ਨਰੀ ਗਾਰਡ ਦੇ ਸਮੁੰਦਰੀ ਜਹਾਜ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਉਸ ਵੇਲੇ ਗੋਲੀਬਾਰੀ ਕੀਤੀ ਜਦੋਂ ਉਹ ਗਸ਼ਤ ਦੌਰਾਨ ਬਹੁਤ ਨੇੜੇ ਆ ਗਏ ਸਨ। ਯੂਐੱਸ ਨੇਵੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਐੱਸ ਨੇਵੀ ਨੇ ਸੋਮਵਾਰ ਦੀ ਰਾਤ ਨੂੰ ਫਾਰਸ ਦੀ ਖਾੜੀ ਦੇ ਉੱਤਰ ਵਿਚਲੇ ਅੰਤਰਰਾਸ਼ਟਰੀ ਸਮੁੰਦਰੀ ਜ਼ੋਨ ਵਿਚ ਆਹਮੋ ਸਾਹਮਣੇ ਦੀ ਫੁਟੇਜ ਜਾਰੀ ਕੀਤੀ ਹੈ। ਫੁਟੇਜ ਵਿਚ ਗੋਲੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਰਾਨ ਨੇ ਹਾਲੇ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।