ਨਵੀਂ ਦਿੱਲੀ, 30 ਅਪਰੈਲ
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ), ਕਿਸਾਨਾਂ ਦੀ ਪੈਨਸ਼ਨ ਅਤੇ ਵਿਆਪਕ ਫਸਲ ਬੀਮਾ ਯੋਜਨਾ ਨੂੰ ਕਾਨੂੰਨੀ ਮਾਨਤਾ ਸਣੇ ਹੋਰ ਮੰਗਾਂ ਲਈ ਦਬਾਅ ਬਣਾਉਣ ਵਾਸਤੇ 1 ਅਗਸਤ ਤੋਂ 15 ਅਗਸਤ ਦੌਰਾਨ ਦੇਸ਼ਿਵਆਪੀ ਸਮੂਹਿਕ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਇੱਕ ਮੀਟਿੰਗ ਵਿੱਚ ਕੀਤਾ ਗਿਆ। ਕਿਸਾਨ ਜਥੇਬੰਦੀ ਮੁਤਾਬਕ ਮੀਟਿੰਗ ਵਿੱਚ ਯੂਨੀਅਨਾਂ ਦੇ 200 ਤੋਂ ਵੱਧ ਕਿਸਾਨ ਆਗੂ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਮੰਗਾਂ ਦੇ ਹੱਕ ‘ਚ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 26 ਤੋਂ 31 ਮਈ ਤੱਕ ਪ੍ਰਦਰਸ਼ਨ ਕੀਤੇ ਜਾਣਗੇ। ਫਿਰ ਵਰਕਰਜ਼ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ 1 ਅਗਸਤ ਤੋਂ 15 ਅਗਸਤ ਦੌਰਾਨ ਦੇਸ਼ਿਵਆਪੀ ਸਮੂਹਿਕ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।