ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਨੇ ਅੱਜ ਕਿਹਾ ਕਿ ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਤੇ ਉਨ੍ਹਾਂ ਦਾ ਪਰਿਵਾਰ ਉਸ ਦੀ ਪਨਾਹ ਵਿੱਚ ਹੈ ਤੇ ਉਸ ਨੇ ਅਜਿਹਾ ਮਨੁੱਖੀ ਆਧਾਰ ’ਤੇ ਕੀਤਾ ਹੈ। ਗ਼ਨੀ, ਤਾਲਿਬਾਨੀ ਲੜਾਕਿਆਂ ਦੇ ਐਤਵਾਰ ਨੂੰ ਕਾਬੁਲ ’ਤੇ ਕਾਬਜ਼ ਹੋਣ ਤੋਂ ਦੋ ਦਿਨ ਪਹਿਲਾਂ ਹੀ ਮੁਲਕ ’ਚੋਂ ਭੱਜ ਨਿਕਲਿਆ ਸੀ। ਮੁਲਕ ਦੀ ਸਰਕਾਰੀ ਖ਼ਬਰ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਗਨੀ ਇਸ ਵੇਲੇ ਮੁਲਕ ਦੇ ਕਿਸੇ ਹਿੱਸੇ ਵਿੱਚ ਹੈ। -ਏਪੀ