ਮੇਰਠ, 18 ਮਈ
ਉਤਰ ਪ੍ਰਦੇਸ਼ ਦੀ ਮੇਰਠ ਛਾਉਣੀ ਵਿਚ ਦੋ ਭਰਾਵਾਂ ਦੀ ਕਰੋਨਾ ਕਾਰਨ ਮੌਤ ਹੋ ਗਈ। ਗਰੇਗਰੀ ਰੇਮੰਡ ਰਾਫੇਲ ਦੇ ਜੁੜਵਾਂ ਲੜਕੇ ਜੋਫਰੈਡ ਵਰਗਿਜ਼ ਗਰੇਗਰੀ ਤੇ ਰਾਲਫਰੈਡ ਜਾਰਜ ਗਰੇਗਰੀ ਦੀ 24 ਸਾਲ ਦੀ ਉਮਰ ਵਿਚ ਕੁਝ ਘੰਟਿਆਂ ਦੇ ਫਰਕ ਨਾਲ ਹੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜੋਫਰੈਡ ਦੀ ਮੌਤ 13 ਮਈ ਦੀ ਰਾਤ ਨੂੰ ਹੋਈ ਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ 14 ਮਈ ਨੂੰ ਰਾਲਫਰੈਡ ਰੱਬ ਨੂੰ ਪਿਆਰਾ ਹੋ ਗਿਆ। ਇਹ ਦੋਵੇਂ ਭਰਾ ਹੈਦਰਾਬਾਦ ਵਿਚ ਸਨ ਤੇ ਕੋਰੀਆ ਤੇ ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਭਰਾਵਾਂ ਨੇ ਇਕੱਠੇ ਹੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਤੇ ਹੈਦਰਾਬਾਦ ਵਿਚ ਇਕੱਠੇ ਨੌਕਰੀ ਕੀਤੀ ਤੇ ਦੋਵਾਂ ਦੀ ਇਕੱਠਿਆਂ ਹੀ ਮੌਤ ਹੋ ਗਈ। ਇਨ੍ਹਾਂ ਭਰਾਵਾਂ ਦੀ 24 ਅਪਰੈਲ ਨੂੰ ਤਬੀਅਤ ਖਰਾਬ ਹੋਈ ਤੇ ਬੁਖਾਰ ਠੀਕ ਨਾ ਹੋਣ ਉਤੇ ਪਹਿਲੀ ਮਈ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ। -ਪੀਟੀਆਈ