ਕੋਲਕਾਤਾ/ਗੁਹਾਟੀ, 27 ਮਾਰਚ
ਪੱਛਮੀ ਬੰਗਾਲ ਦੀਆਂ 30 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀਆਂ 47 ਵਿਧਾਨ ਸਭਾ ਸੀਟਾਂ ’ਤੇ ਅੱਜ ਵੋਟਾਂ ਪਈਆਂ। ਇਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਲਈ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ। ਦੋਵਾਂ ਸੂਬਿਆਂ ’ਚ ਅੱਜ ਰਿਕਾਰਡ ਪੋਲਿੰਗ ਹੋਈ, ਪੱਛਮੀ ਬੰਗਾਲ ’ਚ 79.79 ਫੀਸਦ ਤੇ ਅਸਾਮ ’ਚ 72.14 ਫੀਸਦ ਵੋਟਿੰਗ ਦਰਜ ਕੀਤੀ ਗਈ। ਚੋਣ ਕਮਿਸ਼ਨ ਨੇ ਦੱਸਿਆ ਅੱਜ ਸਵੇਰੇ ਸੱਤ ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਜੋ ਕੁਝ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। -ਪੀਟੀਆਈ