ਨਵੀਂ ਦਿੱਲੀ, 14 ਸਤੰਬਰ
ਹਥਿਆਰਬੰਦ ਬਲਾਂ ਬਾਰੇ ਟ੍ਰਿਬਿਊਨਲ ਨੇ ਪਿਛਲੇ ਸਾਲ 27 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਦਰਮਿਆਨ ਹੋਏ ਟਕਰਾਅ ਮੌਕੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਆਪਣੀ ਹੀ ਮਿਜ਼ਾਈਲ ਨਾਲ ਭਾਰਤੀ ਹਵਾਈ ਫੌਜ ਦੇ ਐੱਮਆਈ-17 ਹੈਲੀਕਾਪਟਰ ਨੂੰ ਸੁੱਟ ਲੈਣ ਦੇ ਮਾਮਲੇ ਵਿੱਚ ਕਸੂਰਵਾਰ ਠਹਿਰਾਏ ਦੋ ਅਧਿਕਾਰੀਆਂ ਖ਼ਿਲਾਫ਼ ਕੀਤੀ ਜਾਣ ਵਾਲੀ ਅਨੁਸ਼ਾਸਨੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਗਰੁੱਪ ਕੈਪਟਨ ਐੱਸ.ਆਰ.ਚੌਧਰੀ ਤੇ ਵਿੰਗ ਕਮਾਂਡਰ ਸ਼ਿਆਮ ਨਥਾਨੀ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਫੈਸਲਾ ਕੋਰਟ ਆਫ਼ ਇਨਕੁਆਇਰੀ ’ਤੇ ਅਧਾਰਿਤ ਸੀ। ਦੋਵਾਂ ਅਧਿਕਾਰੀਆਂ ਦੇ ਵਕੀਲ ਅੰਕੁਰ ਛਿੱਬੜ ਨੇ ਕਿਹਾ ਕਿ ਅਨੁਸ਼ਾਸਨੀ ਕਾਰਵਾਈ ’ਤੇ ਰੋਕ ਹਥਿਆਰਬੰਦ ਬਲਾਂ ਬਾਰੇ ਟ੍ਰਿਬਿਊਨਲ ਦੇ ਪ੍ਰਮੁੱਖ ਬੈਂਚ ਨੇ ਲਾਈ ਹੈ।