ਨਵੀਂ ਦਿੱਲੀ, 11 ਜਨਵਰੀ
ਦੇਸ਼ ਭਰ ਦੀਆਂ ਦਸ ਸੈਂਟਰਲ ਟਰੇਡ ਯੂਨੀਅਨਾਂ ਨੇ ਅੱਜ ਕੇਂਦਰੀ ਕਿਰਤ ਮੰਤਰੀ ਨੂੰ ਸਾਂਝਾ ਪੱਤਰ ਲਿਖ ਕੇ ਸਮਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਉਨ੍ਹਾਂ ਨਾਲ ਵਰਚੁਅਲ ਦੀ ਥਾਂ ਆਹਮੋ ਸਾਹਮਣੀ ਮੀਟਿੰਗ ਕਰੇ। ਕੇਂਦਰ ਨੇ ਕਿਰਤ ਸਬੰਧੀ ਨਵੇਂ ਕਾਨੂੰਨ ਪਾਸ ਕੀਤੇ ਹਨ ਜਿਨ੍ਹਾਂ ਦੀ ਮੁੜ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।-ਪੀਟੀਆਈ