ਨਵੀਂ ਦਿੱਲੀ, 13 ਸਤੰਬਰ
ਦੇਸ਼ ਵਿਚ ਕੋਵਿਡ-19 ਦੇ ਤਾਜ਼ਾ 94372 ਕੇਸ ਸਾਹਮਣੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4754356 ਤੱਕ ਪੁੱਜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ 24 ਘੰਟਿਆਂ ਦੇ ਅੰਦਰ 1111 ਕਰੋਨਾ ਪੀੜਤਾਂ ਦੀ ਮੌਤ ਕਾਰਨ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੈ 78586 ਹੋ ਗਈ ਹੈ।