ਨਵੀਂ ਦਿੱਲੀ, 15 ਮਾਰਚ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਮਹਾਮਾਰੀ ਵੱਡਾ ਖ਼ਤਰਾ ਬਣੀ ਹੋਈ ਹੈ ਅਤੇ ਲੋਕਾਂ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕੀਤਾ, ‘ਜਿਵੇਂ ਕਿ ਮੈਂ ਪਹਿਲਾਂ ਵੀ ਸੁਚੇਤ ਕੀਤਾ ਸੀ, ਕੋਵਿਡ-19 ਮਹਾਮਾਰੀ ਲਗਾਤਾਰ ਵੱਡਾ ਖ਼ਤਰਾ ਬਣੀ ਹੋਈ ਹੈ। ਕਿ੍ਰਪਾ ਸੁਚੇਤ ਰਹੋ, ਮਾਸਕ ਪਾਓ ਅਤੇ ਸਾਵਧਾਨੀਆਂ ਵਰਤੋ।’ ਕਾਂਗਰਸ ਆਗੂ ਨੇ ਇਕ ਗਰਾਫ਼ ਵੀ ਸਾਂਝਾ ਕੀਤਾ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਬੀਤੇ ਚਾਰ ਹਫ਼ਤਿਆਂ ਵਿੱਚ ਕਰੋਨਾ ਲਾਗ ਦੇ ਮਾਮਲੇ ਦੁੱਗਣੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮੁਲਕ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 26,291 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 1,13,85,339 ਹੋ ਗਈ ਹੈ।– ਏਜੰਸੀ