ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਈਕਰੋਸਾਫ਼ਟ ਦੇ ਸਹਿ-ਬਾਨੀ ਬਿਲ ਗੇਟਸ ਦਰਮਿਆਨ ਹੋਈ ਲੰਬੀ ਗੱਲਬਾਤ ਉਤੇ ਆਧਾਰ ਇਕ ਵੀਡੀਓ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਗੱਲਬਾਤ ਵਿਚ ਮੋਦੀ ਅਤੇ ਗੇਟਸ ਨੇ ਮਸਨੂਈ ਬੌਧਿਕਤਾ (ਏਆਈ) ਤੋਂ ਲੈ ਕੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਵਾਤਾਵਰਨ ਦੀ ਤਬਦੀਲੀ ਨੂੰ ਨੱਥ ਪਾਉਣ ਆਦਿ ਨਾਲ ਸਬੰਧਤ ਵਿਆਪਕ ਵਿਸ਼ਿਆਂ ਉਤੇ ਵਿਚਾਰ-ਵਟਾਂਦਰਾ ਕੀਤਾ ਹੈ। ਇਸ ਮੁਲਾਕਾਤ ਦੇ ਪ੍ਰਚਾਰ ਲਈ ਇਕ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ, ਜਿਸ ਵਿਚ ਬਿਲ ਗੇਟਸ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਕਿਵੇਂ ਭਾਰਤੀ ਲੋਕ ਨਾ ਸਿਰਫ਼ ਤਕਨਾਲੋਜੀ ਨੂੰ ਅਪਣਾ ਹੀ ਰਹੇ ਹਨ, ਸਗੋਂ ਇਸ ਸੇਧ ਵਿਚ ਤੇਜ਼ੀ ਨਾਲ ਅੱਗੇ ਵੀ ਵਧ ਰਹੇ ਹਨ। -ਏਐੱਨਆਈ