ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 24 ਮਈ
ਤਾਮਿਲਨਾਡੂ ਦੇ ਪਦਮ ਸ਼ੇਸ਼ਾਧਰੀ ਬਾਲਾ ਭਵਨ ਸਕੂਲ ਦਾ ਕਾਮਰਸ ਦਾ ਅਧਿਆਪਕ ਆਨਲਾਈਨ ਕਲਾਸ ਵਿਚ ਅਰਧ ਨਗਨ ਹੋ ਕੇ ਪੁੱਜ ਗਿਆ ਤੇ ਉਸ ਨੇ ਬੱਚਿਆਂ ਨੂੰ ਇਤਰਾਜ਼ਯੋਗ ਸਮੱਗਰੀ ਪੜ੍ਹਾਈ। ਇਸ ਵਰਤਾਰੇ ਖਿਲਾਫ਼ ਸਕੂਲ ਦੀ ਅਲੂਮਨੀ ਖੁੱਲ੍ਹ ਕੇ ਨਿੱਤਰ ਆਈ ਹੈ ਤੇ ਉਸ ਨੇ ਸਕੂਲ ਦੇ ਅਧਿਆਪਕ ਖਿਲਾਫ਼ ਸਖਤ ਕਾਰਵਾਈ ਮੰਗੀ ਹੈ। ਇਸ ਸਕੂਲ ਦੀ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਅਧਿਆਪਕ ਖਿਲਾਫ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਅਧਿਆਪਕ ਖਿਲਾਫ ਸੋਸ਼ਲ ਮੀਡੀਆ ’ਤੇ ਮੁਹਿੰਮ ਭਖ ਗਈ ਹੈ ਤੇ ਰਾਜ ਸਭਾ ਮੈਂਬਰ ਕੋਨੀਮੋੜੀ ਨੇ ਵੀ ਸਬੰਧਤ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ ਹੈ ਤੇ ਸਕੂਲ ਪ੍ਰਬੰਧਕਾਂ ਕੋਲੋਂ ਅਧਿਆਪਕ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।