ਨਵੀਂ ਦਿੱਲੀ, 17 ਮਈ
ਸੁਪਰੀਮ ਕੋਰਟ ਵੱਲੋਂ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦੀ ਸੱਜਰੀ ਪਟੀਸ਼ਨ ਤੇ ਮੰਗਲਵਾਰ 18 ਮਈ ਨੂੰ ਸੁਣਵਾਈ ਕਰੇਗੀ, ਜਿਸ ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਸਾਰੀਆਂ ਇਨਕੁਆਇਰੀਆਂ ਮਹਾਰਾਸ਼ਟਰ ਤੋਂ ਬਾਹਰ ਕਿਸੇ ਆਜ਼ਾਦ ਏਜੰਸੀ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਮਗਰੋਂ ਪਰਮਬੀਰ ਸਿੰਘ ਨੂੰ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਮਹਾਰਾਸ਼ਟਰ ਸਟੇਟ ਹੋਮ ਗਾਰਡਜ਼ ਦਾ ਜਨਰਲ ਕਮਾਂਡਰ ਲਗਾ ਦਿੱਤਾ ਗਿਆ ਸੀ। -ਏਜੰਸੀ