ਨਵੀਂ ਦਿੱਲੀ, 6 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਉਹ ਸ਼ਿਵ ਸੈਨਾ ਤੇ ਇਸ ਦੇ ਚੋਣ ਨਿਸ਼ਾਨ ’ਤੇ ਦਾਅਵੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਬਕਾਇਆ ਪਈ ਅਰਜ਼ੀ ਦੇ ਨਬਿੇੜੇ ਨੂੰ ਊਧਵ ਧੜੇ ਵੱਲੋਂ ਬੇਵਜ੍ਹਾ ਲਮਕਾਉਣ ਦੇ ਏਕਨਾਥ ਸ਼ਿੰਦੇ ਧੜੇ ਦੇ ਦਾਅਵੇ ਦਾ ਨੋਟਿਸ ਲੈਂਦਿਆਂ ਇਸ ਮਸਲੇ ਨੂੰ ਸੰਵਿਧਾਨਕ ਬੈਂਚ ਅੱਗੇ ਸੂਚੀਬੰਦ ਕਰਨ ਸਬੰਧੀ ਗੌਰ ਕਰੇਗੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੇ ਚੋਣ ਕਮਿਸ਼ਨ ਕੋਲ ਦਾਇਰ ਅਪੀਲ ਵਿੱਚ ਉਸ ਨੂੰ ਅਸਲੀ ਸ਼ਿਵ ਸੈਨਾ ਐਲਾਨਦਿਆਂ ਪਾਰਟੀ ਦਾ ਚੋਣ ਨਿਸ਼ਾਨ ਤੀਰ ਤੇ ਕਮਾਨ, ਦੇਣ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ 23 ਅਗਸਤ ਨੂੰ ਮਹਾਰਾਸ਼ਟਰ ਦੇ ਮੌਜੂਦਾ ਸਿਆਸੀ ਸੰਕਟ ਕਰਕੇ ਦਲ ਬਦਲੀ, ਰਲੇਵੇਂ ਤੇ ਅਯੋਗਤਾ ਨਾਲ ਜੁੜੇ ਕਈ ਮਸਲਿਆਂ ਨੂੰ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਹਵਾਲੇ ਕਰਦਿਆਂ ਚੋਣ ਕਮਿਸ਼ਨ ਨੂੰ ਸ਼ਿੰਦੇ ਧੜੇ ਦੀ ਇਸ ਅਪੀਲ ’ਤੇ ਕੋਈ ਹੁਕਮ ਪਾਸ ਕਰਨ ਤੋਂ ਰੋਕ ਦਿੱਤਾ ਸੀ। -ਪੀਟੀਆਈ