ਨਵੀਂ ਦਿੱਲੀ, 21 ਸਤੰਬਰ
ਸੀਬੀਆਈ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਾਰਪੋਰੇਟ ਲਾਬੀਕਾਰ ਨੀਰਾ ਰਾਡੀਆ ਦੀ ਕੁਝ ਸਿਆਸੀ ਨੇਤਾਵਾਂ, ਕਾਰੋਬਾਰੀਆਂ, ਮੀਡੀਆ ਹਸਤੀਆਂ ਤੇ ਹੋਰਾਂ ਨਾਲ ਹੋਈ ਗੱਲਬਾਤ ਸਬੰਧੀ ਟੇਪ ਦੀ ਜਾਂਚ ਵਿਚੋਂ ਉਨ੍ਹਾਂ ਨੂੰ ਕੁਝ ਵੀ ਅਪਰਾਧਕ ਨਹੀਂ ਮਿਲਿਆ। ਜਾਂਚ ਏਜੰਸੀ ਵੱਲੋਂ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਸਿਖ਼ਰਲੀ ਅਦਾਲਤ ਨੇ ਸੀਬੀਆਈ ਨੂੰ ਇਸ ਮਾਮਲੇ ਵਿਚ ਸਟੇਟਸ ਰਿਪੋਰਟ ਫਾਈਲ ਕਰਨ ਲਈ ਕਿਹਾ ਹੈ। ਵਧੀਕ ਸੌਲਿਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਸੀਬੀਆਈ ਵੱਲੋਂ ਪੇਸ਼ ਹੁੰਦਿਆਂ ਤਿੰਨ ਜੱਜਾਂ ਦੇ ਬੈਂਚ ਨੂੰ ਕਿਹਾ ਕਿ ਸਨਅਤਕਾਰ ਰਤਨ ਟਾਟਾ ਨੇ ਇਸ ਮਾਮਲੇ ਵਿਚ ਪਟੀਸ਼ਨ ਰਾਹੀਂ ਆਪਣੇ ਨਿੱਜਤਾ ਦੇ ਅਧਿਕਾਰ ਦੀ ਰਾਖੀ ਮੰਗੀ ਸੀ। ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ। -ਪੀਟੀਆਈ