ਬੰਗਲੌਰ, 1 ਨਵੰਬਰ
ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ 2019 ਵਿੱਚ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਜਵਾਨਾਂ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਫੇਸਬੁੱਕ ਪੋਸਟਾਂ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਪੰਜ ਸਾਲ ਦੀ ਕੈਦ ਅਤੇ 25,000 ਰੁਪਏ ਦਾ ਜੁਰਮਾਨਾ ਕੀਤਾ ਹੈ। ਇਹ ਸਜ਼ਾ ਐਡੀਸ਼ਨਲ ਸਿਟੀ ਸਿਵਲ ਤੇ ਸੈਸ਼ਨ ਜੱਜ (ਐੱਨਆਈਏ ਕੇਸਾਂ ਦੀ ਸੁਣਵਾਈ ਕਰਨ ਵਾਲਾ ਵਿਸ਼ੇਸ਼ ਜੱਜ) ਦੇ ਜੱਜ ਗੰਗਾਧਰ ਸੀਐੱਮ ਨੇ ਸੁਣਾਈ। ਦੋਸ਼ੀ ਫੈਜ਼ ਰਸ਼ੀਦ ਗ੍ਰਿਫ਼ਤਾਰੀ ਵੇਲੇ 19 ਸਾਲ ਦਾ ਸੀ ਅਤੇ ਕਾਲਜ ਦਾ ਵਿਦਿਆਰਥੀ ਸੀ। ਉਹ ਸਾਢੇ ਤਿੰਨ ਸਾਲਾਂ ਤੋਂ ਹਿਰਾਸਤ ਵਿੱਚ ਹੈ। ਅਦਾਲਤ ਨੇ ਉਸ ਨੂੰ ਧਾਰਾ 153ਏ (ਵੱਖ ਵੱਖ ਫ਼ਿਰਕਿਆਂ ਵਿੱਚ ਦੁਸ਼ਮਣੀ ਪੈਦਾ ਕਰਨ) ਅਤੇ ਧਾਰਾ 201 (ਸਬੂਤਾਂ ਨੂੰ ਖੁਰਦ-ਬੁਰਦ ਕਰਨ) ਤਹਿਤ ਦੋਸ਼ੀ ਠਹਿਰਾਇਆ ਹੈ। -ਪੀਟੀਆਈ