ਚੇਨਈ, 10 ਸਤੰਬਰ
ਇਥੇ ਵਿਆਹ ਵੇਲੇ ਲਾੜੀ ਨੇ ਆਪਣੇ ਪ੍ਰੇਮੀ ਨੂੰ ਸੱਦ ਲਿਆ ਤੇ ਪ੍ਰੇਮੀ ਮੌਕੇ ’ਤੇ ਪੁੱਜ ਕੇ ਲਾੜੇ ਤੋਂ ਮੰਗਲਸੂਤਰ ਖੋਹ ਲਿਆ ਅਤੇ ਲਾੜੀ ਬਣੀ ਆਪਣੀ ਪ੍ਰੇਮਿਕਾ ਦੇ ਗਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਅਸਲ ਵਿੱਚ ਨੌਜਵਾਨ ਤੇ ਲਾੜੀ ਵਿਚਾਲੇ ਪ੍ਰੇਮ ਸਬੰਧ ਸਨ। ਪੁਲੀਸ ਅਨੁਸਾਰ ਲੜਕੀ ਨੇ ਮੋਬਾਈਲ ਤੇ ਸੰਦੇਸ਼ ਲਿਖ ਦਿੱਤਾ ਕਿ ਜੇ ਪਿਆਰ ਹੈ ਤਾਂ ਆ ਜਾ ਨਹੀਂ ਤਾਂ ਮੇਰਾ ਵਿਆਹ ਅੱਜ ਕਿਸੇ ਹੋਰ ਨਾਲ ਹੋ ਰਿਹਾ ਹੈ। ਨੌਜਵਾਨ ਅਤੇ ਮੁਟਿਆਰ ਚੇਨਈ ਦੇ ਲਗਜ਼ਰੀ ਹੋਟਲ ਵਿੱਚ ਕੰਮ ਕਰਦੇ ਹਨ। ਨੌਜਵਾਨ ਮੈਸੇਜ਼ ਪੜ੍ਹਦੇ ਸਾਰ ਸਵੇਰੇ ਮੈਰਿਜ ਹਾਲ ‘ਚ ਪਹੁੰਚਿਆ। ਉਸ ਨੇ ਲਾੜੇ ਤੋਂ ਮੰਗਲਸੂਤਰ ਖੋਹ ਕੇ ਆਪਣੀ ਪ੍ਰੇਮਿਕਾ ਦੇ ਗਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਰੋਕਿਆ ਤੇ ਕੁੱਟਿਆ। ਵਿਆਹ ਵਿੱਚ ਰੌਲਾ ਪੈ ਗਿਆ ਤੇ ਪੁਲੀਸ ਸੱਦੀ ਗਈ। ਜਾਂਚ ‘ਚ ਨਿਕਲਿਆ ਤੇ ਨੌਜਵਾਨ ਤੇ ਲਾੜੀ ਬਣੀ ਮੁਟਿਆਰ ਵਿੱਚ ਪ੍ਰੇਮ ਸਬੰਧ ਹਨ ਅਤੇ ਲੜਕੀ ਦੇ ਕਹਿਣ ‘ਤੇ ਹੀ ਨੌਜਵਾਨ ਮੌਕੇ ’ਤੇ ਆਇਆ ਹੈ। ਇਸ ’ਤੇ ਲੜਕੀ ਤੇ ਬਾਰਾਤੀਆਂ ਦੇ ਪਰਿਵਾਰ ਵਾਲਿਆਂ ਵਿਚ ਤਕਰਾਰ ਹੋਣ ਕਾਰਨ ਵਿਆਹ ਰੱਦ ਕਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਨੌਜਵਾਨ ਦੇ ਪਰਿਵਾਰ ਅਤੇ ਲੜਕੀ ਦੇ ਪਰਿਵਾਰ ਵਿਚਾਲੇ ਵਿਆਹ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ। ਪੁਲੀਸ ਨੇ ਦੱਸਿਆ ਕਿ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।