ਮੁੰਬਈ, 15 ਜੁਲਾਈ
ਬੀਐੱਸਈ ਦਾ ਸੈਂਸੈਕਸ ਅਤੇ ਐੱਨਐੱਸਈ ਦਾ ਨਿਫ਼ਟੀ ਵੀਰਵਾਰ ਨੂੰ ਹੁਣ ਤੱਕ ਆਪਣੇ ਸਭ ਤੋਂ ਸਿਖਰਲੇ ਪੱਧਰ ’ਤੇ ਬੰਦ ਹੋਏ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 254.75 ਅੰਕਾਂ ਜਾਂ 0.48 ਫ਼ੀਸਦੀ ਦਾ ਵਾਧੇ ਨਾਲ ਰਿਕਾਰਡ 53,158.85 ਅੰਕਾਂ ’ਤੇ ਬੰਦ ਹੋਇਆ। ਦਿਨ ਭਰ ਦੇ ਕਾਰੋਬਾਰ ਦੌਰਾਨ ਇਸ ਨੇ ਸਭ ਤੋਂ ਵੱਧ 53,266.12 ਅੰਕਾਂ ਦੇ ਪੱਧਰ ਨੂੰ ਵੀ ਛੂਹਿਆ। ਇਸੇ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 70.25 ਅੰਕਾਂ ਜਾਂ 0.44 ਫ਼ੀਸਦੀ ਦੇ ਵਾਧੇ ਨਾਲ ਹੁਣ ਤੱਕ ਆਪਣੇ ਸਭ ਤੋਂ ਉੱਪਰਲੇ ਪੱਧਰ 15,924.20 ਅੰਕਾਂ ’ਤੇ ਪੁੱਜ ਕੇ ਬੰਦ ਹੋਇਆ। ਇਸੇ ਦੌਰਾਨ ਇਹ ਰਿਕਾਰਡ 15,952.35 ਅੰਕਾਂ ਤੱਕ ਵੀ ਪੁੱਜਿਆ। -ਏਜੰਸੀ