ਮੁੰਬਈ, 26 ਫਰਵਰੀ
ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1939.32 ਅੰਕ ਡਿੱਗ ਕੇ 49,099.99 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਦਾ ਨਿਫਟੀ ਵੀ 568.20 ਅੰਕਾਂ ਦੀ ਗਿਰਾਵਟ ਨਾਲ 14,529.15 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਵਿੱਚ ਆਏ ਇਸ ਵੱਡੇ ਨਿਘਾਰ ਲਈ ਮੁੱਖ ਤੌਰ ’ਤੇ ਅਮਰੀਕਾ-ਸੀਰੀਆ ਦਰਮਿਆਨ ਵਧਦੀ ਭੂਗੋਲਿਕ-ਸਿਆਸੀ ਕਸ਼ੀਦਗੀ ਕਰਕੇ ਵਿਦੇਸ਼ੀ ਬੌਂਡ ਮਾਰਕੀਟਾਂ ’ਚ ਭੈਅ ਦਾ ਮਾਹੌਲ ਤੇ ਅਗਲੇ ਦਿਨਾਂ ’ਚ ਤੀਜੀ ਤਿਮਾਹੀ ਲਈ ਜੀਡੀਪੀ ਅੰਕੜੇ ਜਾਰੀ ਕਰਨ ਤੋਂ ਪਹਿਲਾਂ ਨਿਵੇਸ਼ਕਾਂ ਦੇ ਚੌਕਸ ਹੋਣ ਜਿਹੇ ਕਾਰਕ ਜ਼ਿੰਮੇਵਾਰ ਹਨ। -ਪੀਟੀਆਈ