ਮੁੰਬਈ, 10 ਅਗਸਤ
ਆਲਮੀ ਬਾਜ਼ਾਰ ਵਿੱਚ ਸਕਾਰਾਤਮਕ ਰੁਝਾਨਾਂ ਤੇ ਐੱਲ ਐਂਡ ਟੀ, ਆਈਸੀਆਈਸੀਆਈ ਬੈਂਕ ਤੇ ਐੱਚਡੀਐੱਫਸੀ ਦੇ ਸ਼ੇਅਰਾਂ ਦਾ ਭਾਅ ਵਧਣ ਨਾਲ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 142 ਨੁਕਤਿਆਂ ਦੇ ਉਭਾਰ ਨਾਲ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ 390.12 ਨੁਕਤਿਆਂ ਦੇ ਪੱਧਰ ਤਕ ਚੜ੍ਹਿਆ ਪਰ ਆਖਿਰ ਨੂੰ 141.50 ਨੁਕਤਿਆਂ ਦੇ ਵਾਧੇ ਨਾਲ 38,182.08 ਦੇ ਪੱਧਰ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦਾ ਨਿਫਟੀ ਨੇ 56.10 ਨੁਕਤਿਆਂ ਦਾ ਵਾਧਾ ਦਰਜ ਕੀਤਾ ਤੇ 11,270.15 ਦੇ ਪੱਧਰ ’ਤੇ ਬੰਦ ਹੋਇਆ। ਉਂਜ ਅੱਜ ਮਹਿੰਦਰਾ ਤੇ ਮਹਿੰਦਰਾ, ਸਨ ਫਾਰਮਾ, ਐੱਨਟੀਪੀਸੀ, ਟੈੱਕ ਮਹਿੰਦਰਾ, ਆਈਸੀਆਈਸੀਆਈ ਬੈਂਕ ਤੇ ਆਈਟੀਸੀ ਨੇ 4 ਫੀਸਦ ਤੋਂ ਵਧ ਦਾ ਮੁਨਾਫ਼ਾ ਖੱਟਿਆ।