ਮੁੰਬਈ, 15 ਜੂਨ
ਕੁਝ ਮੁਲਕਾਂ ’ਚ ਕਰੋਨਾਵਾਇਰਸ ਦਾ ਦੂਜਾ ਦੌਰ ਸ਼ੁਰੂ ਹੋਣ ਦੇ ਡਰ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਅੱਜ 1.6 ਫ਼ੀਸਦੀ ਤੱਕ ਡਿੱਗ ਗਿਆ। ਸੈਂਸੈਕਸ 552.09 ਅੰਕ ਡਿੱਗ ਕੇ 33,228.80 ’ਤੇ ਬੰਦ ਹੋਇਆ। ਊਂਜ ਦਿਨ ਵੇਲੇ ਬਾਜ਼ਾਰ 857 ਅੰਕਾਂ ਤੱਕ ਡਿੱਗ ਗਿਆ ਸੀ ਪਰ ਬੰਦ ਹੋਣ ਤੋਂ ਪਹਿਲਾਂ ਸ਼ੇਅਰਾਂ ’ਚ ਕੁਝ ਖ਼ਰੀਦਦਾਰੀ ਨਜ਼ਰ ਆਈ। ਇਸੇ ਤਰ੍ਹਾਂ ਨਿਫਟੀ ਵੀ 159.20 ਅੰਕ ਡਿੱਗ ਕੇ 9813.70 ’ਤੇ ਬੰਦ ਹੋਇਆ। ਇੰਡਸਇੰਡ ਦੇ ਸ਼ੇਅਰ ਸੱਤ ਫ਼ੀਸਦੀ ਤੱਕ ਡਿੱਗੇ। -ਪੀਟੀਆਈ