ਮੋਤੀਹਾਰੀ (ਬਿਹਾਰ): ਬਿਹਾਰ ਦੇ ਚੰਪਾਰਨ ’ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ ਤੋੜ ਕੀਤੀ ਗਈ ਹੈ। ਗਾਂਧੀ ਜੀ ਨੇ ਇਸੇ ਥਾਂ ਤੋਂ ਚੰਪਾਰਨ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ। ਪੂਰਬੀ ਚੰਪਾਰਨ ਦੇ ਜ਼ਿਲ੍ਹਾ ਅਧਿਕਾਰੀ ਸ਼ਿਰਸ਼ਤ ਕਪਿਲ ਅਸ਼ੋਕ ਨੇ ਅੱਜ ਦੱਸਿਆ ਕਿ ਚਰਖਾ ਪਾਰਕ ’ਚ ਸਥਾਪਤ ਬੁੱਤ ਲੰਘੇ ਐਤਵਾਰ ਨੂੰ ਟੁੱਟਿਆ ਹੋਇਆ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ’ਤੇ ਆਈਆਂ ਖ਼ਬਰਾਂ ’ਚ ਦੋਸ਼ ਲਾਏ ਜਾ ਰਹੇ ਹਨ ਕਿ ਐਤਵਾਰ ਰਾਤ ਇਲਾਕੇ ’ਚ ਧਾਰਮਿਕ ਨਾਅਰੇ ਸੁਣੇ ਗਏ ਸਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ’ਚ ਹਿੰਦੂਤਵੀ ਗਰੁੱਪਾਂ ਦੀ ਸ਼ਮੂਲੀਅਤ ਹੋ ਸਕਦੀ ਹੈ। -ਪੀਟੀਆਈ