ਨਵੀਂ ਦਿੱਲੀ, 2 ਅਗਸਤ
ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸਪੀਜੀ) ਨੇ ਸੁਰੱਖਿਆ ਸੇਵਾਵਾਂ ’ਚ ਕੀਤੀਆਂ ਗਈਆਂ ਸੋਧਾਂ ਦੇ ਮੱਦੇਨਜ਼ਰ ਆਪਣੇ 200 ਤੋਂ ਵੱਧ ਜਵਾਨਾਂ ਨੂੰ ਉਨ੍ਹਾਂ ਦੇ ਪਿੱਤਰੀ ਸੁਰੱਖਿਆ ਬਲਾਂ ’ਚ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਐੱਸਪੀਜੀ ਵੱਲੋਂ ਹੁਣ ਸਿਰਫ਼ ਪ੍ਰਧਾਨ ਮੰਤਰੀ ਨੂੰ ਹੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
ਐੱਸਪੀਜੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ 4 ਹਜ਼ਾਰ ਦੇ ਕਰੀਬ ਸਿਖਲਾਈ ਪ੍ਰਾਪਤ ਕਮਾਂਡੋ ਹਨ। ਉਨ੍ਹਾਂ ਵੱਲੋਂ ਜਵਾਨਾਂ ਨੂੰ ਉਨ੍ਹਾਂ ਦੀਆਂ ਪਿੱਤਰੀ ਸੰਸਥਾਵਾਂ ’ਚ ਭੇਜਿਆ ਜਾ ਰਿਹਾ ਹੈ। ਹੁਣ ਐੱਸਪੀਜੀ ਦਾ 50-60 ਫੀਸਦ ਹਿੱਸਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਛੱਤਰੀ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਐੱਸਪੀਜੀ ਵੱਲੋਂ ਇੰਨੀ ਵੱਡੀ ਗਿਣਤੀ ’ਚ ਜਵਾਨ ਤੇ ਅਫਸਰ ਪਿੱਤਰੀ ਦਸਤਿਆਂ ’ਚ ਵਾਪਸ ਭੇਜੇ ਜਾ ਰਹੇ ਹਨ।