ਪਣਜੀ, 29 ਮਈ
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ 31 ਮਈ ਨੂੰ ਕੇਰਲਾ ਪਹੁੰਚਣ ਦੀ ਉਮੀਦ ਅਤੇ 5 ਜੂਨ ਨੂੰ ਇਹ ਗੋਆ ਪਹੁੰਚ ਸਕਦੀ ਹੈ। ਆਈਐੱਮਡੀ ਦੇ ਸੀਨੀਅਰ ਵਿਗਿਆਨੀ ਰਾਹੁਲ ਐੱਮ. ਨੇ ਇੱਥੇ ਦੱਸਿਆ ਕਿ ਕੇਰਲਾ ’ਚ 31 ਮਈ ਨੂੰ ਦੱਖਣ-ਪੱਛਮੀ ਮੌਨਸੂਨ ਲਈ ਸਥਿਤੀ ਅਨੁਕੂਲ ਬਣ ਸਕਦੀ ਹੈ। ਪੰਜ ਜੂਨ ਨੂੰ ਇਸ ਦੇ ਗੋਆ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕੇਰਲਾ ’ਚ ਮੌਨਸੂਨ ਆਮ ਤੌਰ ’ਤੇ ਪਹਿਲੀ ਜੂਨ ਨੂੰ ਪਹੁੰਚਦੀ ਹੈ ਜਦਕਿ ਗੋਆ ’ਚ 6 ਜੂਨ ਨੂੰ ਇਸ ਨਾਲ ਪਹਿਲੀ ਬਾਰਿਸ਼ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ ਦੇ ਕੇਰਲਾ ਤੋਂ ਗੋਆ ਪਹੁੰਚਣ ਦਾ ਸਮਾਂ ਸਥਿਤੀ ’ਤੇ ਨਿਰਭਰ ਕਰਦਾ ਹੈ। -ਪੀਟੀਆਈ