ਨਵੀਂ ਦਿੱਲੀ, 11 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ‘ਬਾਲਾਸਾਹਿਬਆਂਚੀ ਸ਼ਿਵ ਸੈਨਾ’ ਨੇ ਆਪਣੀ ਪਸੰਦ ਦੇ ਤਿੰਨ ਚੋਣ ਨਿਸ਼ਾਨਾਂ ਦੀ ਸੂਚੀ ਅੱਜ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ। ਕਮਿਸ਼ਨ ਨੇ ਚੋਣ ਨਿਸ਼ਾਨ ਲਈ ਪਾਰਟੀ ਵੱਲੋਂ ਸ਼ੁਰੂਆਤ ’ਚ ਸੌਂਪੀ ਗਈ ਸੂਚੀ ਖਾਰਜ ਕਰ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਸ਼ਿੰਦੇ ਨੇ ਜੋ ਤਿੰਨ ਚੋਣ ਨਿਸ਼ਾਨ ਸੌਂਪੇ ਹਨ ਉਹ ‘ਪਿੱਪਲ ਦਾ ਰੁੱਖ’, ‘ਤਲਵਾਰ’ ਅਤੇ ‘ਸੂਰਜ’ ਹਨ। ਚੋਣ ਕਮਿਸ਼ਨ ਨੇ ਲੰਘੇ ਸ਼ਨਿਚਰਵਾਰ ਨੂੰ ਸ਼ਿਵ ਸੈਨਾ ਦੇ ਦੋਵਾਂ ਧੜਿਆਂ ਨੂੰ ਤਿੰਨ ਨਵੰਬਰ ਨੂੰ ਅੰਧੇਰੀ ਪੂਰਬ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਉੱਪ ਚੋਣ ’ਚ ਪਾਰਟੀ ਦਾ ਨਾਂ ਤੇ ਚੋਣ ਨਿਸ਼ਾਨ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। -ਏਜੰਸੀ