ਸ਼ਿਮਲਾ, 6 ਅਪਰੈਲ
ਹਿਮਾਚਲ ਪ੍ਰਦੇਸ਼ ਵਿੱਚ ਬਰਡ ਫਲੂ ਦਾ ਕਹਿਰ ਮੁੜ ਦਿਖਾਈ ਦੇਣ ਲੱਗਾ ਹੈ। ਇਥੇ ਪਿਛਲੇ ਦੋ ਹਫਤਿਆਂ ਵਿੱਚ ਪੌਂਗ ਡੈਮ ਝੀਲ ਵਿੱਚੋਂ 100 ਦੇ ਕਰੀਬ ਪਰਵਾਸੀ ਪੰਛੀ ਮਰੇ ਮਿਲੇ ਹਨ। ਵਣ ਜੀਵ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੌਂਗ ਡੈਮ ਝੀਲ ਦੀ ਰੱਖ ਵਿੱਚ ਜਨਵਰੀ ਵਿੱਚ ਬਰਡ ਫਲੂ ਨਾਲ ਪੰਜ ਹਜ਼ਾਰ ਪੰਛੀ ਇਕ ਮਹੀਨੇ ਵਿੱਚ ਮਰੇ ਸਨ। ਫਰਵਰੀ ਵਿੱਚ ਇਸ ’ਤੇ ਕਾਬੂ ਪਾ ਲਿਆ ਗਿਆ ਪਰ ਮਾਰਚ ਦੇ ਅੰਤ ਵਿੱਚ ਮੁੜ ਬਰਡ ਫਲੂ ਦੇਖਣ ਨੂੰ ਮਿਲਿਆ ਹੈ। 25 ਮਾਰਚ ਤਕ ਇਥੇ ਦਰਜਨਾਂ ਪੰਛੀ ਮਰੇ ਮਿਲੇ ਸਨ। ਮੁੱਖ ਵਣ ਜੀਵ ਵਾਰਡਨ ਅਰਚਨਾ ਸ਼ਰਮਾ ਨੇ ਦੱਸਿਆ ਕਿ ਭੋਪਾਲ ਦੇ ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ (ਐਨਆਈਐੱਚਐੱਸਏਡੀ) ਨੇ ਮਿ੍ਤ ਪੰਛੀਆਂ ਦੇ ਨਮੂਨਿਆਂ ਵਿੱਚ ਐਨ5 ਐਨ8 ਏਵੀਅਨ ਐਂਫਲੂਏਂਜਾ ਵਾਇਰਸ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਪੌਂਗ ਡੈਮ ਝੀਲ ਵਿੱਚ 99 ਪੰਛੀ ਮਰੇ ਮਿਲੇ। ਇਸ ਦੌਰਾਨ ਰੱਖ ਨੂੰ ਇਕ ਵਾਰ ਮੁੜ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। -ਏਜੰਸੀ