ਨਵੀਂ ਦਿੱਲੀ: ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਗਠਿਤ ਕਮੇਟੀ ਦੀ ਅਗਲੀ ਮੀਟਿੰਗ 27 ਸਤੰਬਰ ਨੂੰ ਹੈਦਰਾਬਾਦ ਵਿਚ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਕਮੇਟੀ ਕੁਦਰਤੀ ਖੇਤੀ ਤੇ ਫ਼ਸਲੀ ਭਿੰਨਤਾ ਦੇ ਮੁੱਦਿਆਂ ਉਤੇ ਵੀ ਵਿਚਾਰ-ਚਰਚਾ ਕਰ ਰਹੀ ਹੈ। ਕਮੇਟੀ ਦੀ ਪਹਿਲੀ ਮੀਟਿੰਗ 22 ਅਗਸਤ ਨੂੰ ਸਾਬਕਾ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੀ ਅਗਵਾਈ ’ਚ ਹੋਈ ਸੀ। ਇਸ ਮੌਕੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਲਈ ਤਿੰਨ ਅੰਦਰੂਨੀ ਸਬ-ਗਰੁੱਪ ਬਣਾਏ ਗਏ ਸਨ। ਕਮੇਟੀ ਵਿਚ ਚੇਅਰਮੈਨ ਸਣੇ 26 ਮੈਂਬਰ ਹਨ। ਤਿੰਨ ਮੈਂਬਰ ਸੰਯੁਕਤ ਕਿਸਾਨ ਮੋਰਚੇ ਵਿਚੋਂ ਲਏ ਜਾਣੇ ਸਨ ਪਰ ਮੋਰਚੇ ਨੇ ਇਸ ਕਮੇਟੀ ਤੋਂ ਕਿਨਾਰਾ ਕਰ ਲਿਆ ਸੀ। ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ 27 ਨੂੰ ਦੂਜੀ ਮੀਟਿੰਗ ਹੈਦਰਾਬਾਦ ਦੀ ਖੇਤੀਬਾੜੀ ਵਿਸਤਾਰ ਮੈਨੇਜਮੈਂਟ ਸੰਸਥਾ ਵਿਚ ਹੋਵੇਗੀ। ਇਸ ਮੌਕੇ ਸਾਰੇ ਮੈਂਬਰ ਵੱਖ-ਵੱਖ ਵਿਸ਼ਿਆਂ ’ਤੇ ਪੂਰਾ ਦਿਨ ਚਰਚਾ ਕਰ ਸਕਦੇ ਹਨ। -ਪੀਟੀਆਈ