ਮੁੰਬਈ: ਆਲਮੀ ਬਾਜ਼ਾਰਾਂ ’ਚ ਡਾਲਰ ਦੇ ਮਜ਼ਬੂਤ ਹੋਣ ਕਾਰਨ ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਅੱਜ ਅਮਰੀਕੀ ਡਾਲਰ ਮੁਕਾਬਲੇ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਰੁਖ਼ ਤੇ ਵਿਦੇਸ਼ੀ ਪੂੰਜੀ ਦੀ ਤਾਜ਼ਾ ਆਮਦ ਕਾਰਨ ਰੁਪਏ ਦੀ ਗਿਰਾਵਟ ’ਤੇ ਕੁਝ ਰੋਕ ਲੱਗੀ ਹੈ। ਰੁਪਿਆ ਅੱਜ ਬਾਜ਼ਾਰ ’ਚ 82.39 ’ਤੇ ਕਮਜ਼ੋਰੀ ਨਾਲ ਖੁੱਲ੍ਹਿਆ ਤੇ ਬਾਅਦ ਵਿੱਚ ਇਹ 82.29 ਦੇ ਸਭ ਤੋਂ ਉੱਚੇ ਪੱਧਰ ਤੇ 82.49 ਦੇ ਹੇਠਲੇ ਪੱਧਰ ’ਤੇ ਪਹੁੰਚਿਆ। ਕਾਰੋਬਾਰ ਦੇ ਅੰਤ ’ਚ ਇਹ ਆਪਣੇ ਪਿਛਲੇ ਭਾਅ ਮੁਕਾਬਲੇ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। -ਪੀਟੀਆਈ