ਗਵਾਲੀਅਰ, 28 ਨਵੰਬਰ
ਰਾਸ਼ਟਰੀ ਸਵੈਮ-ਸਵੇਮ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਸੰਘ ਕੋਈ ਫ਼ੌਜੀ ਸੰਗਠਨ ਨਹੀਂ ਹੈ, ਸਗੋਂ ਪਰਿਵਾਰਕ ਮਾਹੌਲ ਵਾਲਾ ਗਰੁੱਪ ਹੈ। ਉਨ੍ਹਾਂ ਕਿਹਾ, ‘‘ਸੰਘ ਕੋਈ ਭਾਰਤ ਪੱਧਰੀ ਸੰਗੀਤ ਸਕੂਲ ਨਹੀਂ। ਇਸ ਵਿੱਚ ਮਾਰਸ਼ਲ ਆਰਟਸ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਪਰ ਸੰਘ ਨਾ ਤਾਂ ਕੋਈ ਭਾਰਤ ਪੱਧਰੀ ਜਿੱਮ ਹੈ ਨਾ ਹੀ ਮਾਰਸ਼ਲ ਆਰਟਸ ਕਲੱਬ। ਕਈ ਵਾਰ ਸੰਘ ਨੂੰ ਨੀਮ ਫ਼ੌਜੀ (ਬਲ) ਦੱਸਿਆ ਜਾਂਦਾ ਹੈ, ਪਰ ਸੰਘ ਕੋਈ ਫ਼ੌਜੀ ਸੰਗਠਨ ਨਹੀਂ ਹੈ।’’ ਭਾਗਵਤ ਨੇ ਕਿਹਾ ਕਿ ਸੰਘ ਇੱਕ ਪਰਿਵਾਰਕ ਮਾਹੌਲ ਵਾਲਾ ਗਰੁੱਪ ਹੈ। ਉਹ ਸੰਘ ਦੇ ਮੱਧ ਭਾਰਤ ਪ੍ਰੰਥ ਦੇ ਚਾਰ ਰੋਜ਼ਾ ਘੋਸ਼ ਸ਼ਿਵਿਰ (ਮਿਊਜ਼ੀਕਲ ਬੈਂਡ ਕੈਂਪ) ਦੀ ਸਮਾਪਤੀ ਮੌਕੇ ਸੰਬੋਧਨ ਕਰ ਰਹੇ ਸਨ। -ਪੀਟੀਆਈ