ਵਾਰਾਨਸੀ, 22 ਜਨਵਰੀ
ਕਥੱਕ ਸਮਰਾਟ ਪਦਮਵਿਭੂਸ਼ਨ ਪੰਡਿਤ ਬਿਰਜੂ ਮਹਾਰਾਜ ਦੀਆਂ ਅਸਥੀਆਂ ਅੱਜ ਵਾਰਾਨਸੀ ਦੀ ਅੱਸੀ ਘਾਟ ’ਤੇ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਇਨ੍ਹਾਂ ਅਸਥੀਆਂ ਨੂੰ ਇਥੋਂ ਦੀ ਨਟਰਾਜ ਸੰਗੀਤ ਅਕੈਡਮੀ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਬਾਅਦ ਵਿੱਚ ਅਸਥੀਆਂ ਨੂੰ ਬਿਰਜੂ ਮਹਾਰਾਜ ਦੇ ਪੁੱਤਰ ਪੰਡਿਤ ਜੈ ਕਿਸ਼ਨ ਮਹਾਰਾਜ ਨੇ ਗੰਗਾ ਵਿੱਚ ਪ੍ਰਵਾਹਿਤ ਕਰ ਦਿੱਤਾ। -ਪੀਟੀਆਈ